Skip to: site menu | section menu | main content
ਦਸਮ ਗ੍ਰੰਥ ਵਿਚ ਸੰਗੀਤਿਕ ਤੱਤ - ਨਿਵੇਦਿਤਾ ਸਿੰਘ ਗੁਰੂ ਗੋਬਿੰਦ ਸਿੰਘ ਰਚਿਤ ਦਸਮ ਗ੍ਰੰਥ ਅਨੇਕਾਂ ਬਾਣੀਆਂ ਦਾ ਸੰਕਲਨ ਹੈ, ਜਿਨ੍ਹਾਂ ਵਿਚ ਜਾਪੁ ਸਾਹਿਬ, ਅਕਾਲ ਉਸਤਤਿ, ਬਿਚਿਤ੍ਰ ਨਾਟਕ, ਚੰਡੀ ਚਰਿਤ੍ਰ, ਵਾਰ ਦੁਰਗਾ ਕੀ, ਚਉਬੀਸ ਅਵਤਾਰ, ਸ਼ਸਤ੍ਰਨਾਮ ਮਾਲਾ, ਗਿਆਨ ਪ੍ਰਬੋਧ, ਜ਼ਫਰਨਾਮਾ, ਸਵੈਯੈ, ਹਕਾਯਤਾਂ ਆਦਿ ਸ਼ਾਮਿਲ ਹਨ। ਇਨ੍ਹਾਂ ਬਾਣੀਆਂ ਦਾ ਕਾਵਿ-ਸੌਂਦਰਯ ਅਤੇ ਸੰਗੀਤਾਤਮਕਤਾ ਜਗਿਆਸੂਆਂ ਨੂੰ ਅਚੰਭੇ ਵਿਚ ਪਾਉਂਦੇ ਹਨ। ਦਸਮ ਗ੍ਰੰਥ ਦਾ ਕਾਵਿ-ਪ੍ਰਬੰਧ, ਛੰਦ-ਪਰਕਾਰ, ਸੰਗੀਤਿਕ-ਸੰਰਚਨਾ, ਧੁਨੀਆਂ ਦਾ ਨਾਦ, ਰਸ, ਲੈਅ ਅਤੇ ਪ੍ਰਗੀਤ, ਪਾਠਕ, ਸ੍ਰੋਤੇ ਅਤੇ ਗਾਇਕ ਨੂੰ ਆਹਤ ਤੋਂ ਅਨਾਹਤ ਵੱਲ ਸਹਿਜੇ ਹੀ ਲੈ ਤੁਰਦੇ ਹਨ। ਪੂਰਵ ਗੁਰੂ ਜਨਾਂ ਦੁਆਰਾ ਸਥਾਪਿਤ ਗੁਰਮਤਿ ਸੰਗੀਤ ਦੀ ਪਰੰਪਰਾ ਨੂੰ ਨਿਸ਼ਠਾ ਨਾਲ ਨਿਭਾਉਂਦਿਆਂ ਹੋਇਆਂ ਆਪਣੇ ਮਹਾਨ ਯੋਗਦਾਨ ਰਾਹੀਂ ਗੁਰੂ ਜੀ ਨੇ ਹੋਰ ਸੁਦ੍ਰਿੜ ਅਤੇ ਪ੍ਰਫੁੱਲਿਤ ਕੀਤਾ। ਦਸਮ ਗ੍ਰੰਥ ਦੀ ਰਾਗਾਤਮਿਕਤਾ: ਗੁਰਮਤਿ ਸੰਗੀਤ ਦੀ ਪਰੰਪਰਾ ਅਨੁਸਾਰ ਗੁਰੂ ਸਾਹਿਬਾਨ ਨੇ ਲੱਗਭੱਗ ਹਰ ਸ਼ਬਦ ਲਈ ਵਿਸ਼ੇਸ਼ ਰਾਗ ਨਿਰਧਾਰਿਤ ਕੀਤਾ ਹੈ। ਗੁਰੂ ਗ੍ਰੰਥ ਵਿਸ਼ਵ ਦਾ ਅਜਿਹਾ ਧਾਰਮਿਕ ਗ੍ਰੰਥ ਹੈ ਜਿਸ ਦਾ ਸੰਕਲਨ ਹੀ ਰਾਗਾਂ ਨੂੰ ਆਧਾਰ ਬਣਾ ਕੇ ਕੀਤਾ ਗਿਆ ਹੈ। ਗੁਰੂ ਸਾਹਿਬਾਨ ਨੇ ਸ਼ੰਗੀਤ ਨੂੰ ਬਾਣੀ ਵਿਚ ਦਰਸਾਏ ਭਾਵ ਨੂੰ ਸੰਚਾਰਿਤ ਕਰਨ ਹਿਤ ਬਖੂਬੀ ਵਰਤਿਆ ਹੈ। ਇਸੇ ਪਰੰਪਰਾ ਨੂੰ ਅੱਗੇ ਤੋਰਦਿਆਂ ਹੋਇਆਂ ਗੁਰੂ ਗੋਬਿੰਦ ਸਿੰਘ ਨੇ ਦਸਮ ਗ੍ਰੰਥ ਵਿਚ ਅਨੇਕ ਰਾਗਾਂ ਦੀ ਵਰਤੋਂ ਕੀਤੀ ਹੈ। ਇਸ ਵਿਚ ਪਰਜ, ਕਾਫ਼ੀ, ਸੋਰਠਿ, ਸੂਹੀ, ਰਾਮਕਲੀ, ਸਾਰੰਗ, ਗਉਰੀ, ਧਨਾਸਰੀ, ਤਿਲੰਗ, ਕਿਦਾਰਾ, ਦੇਵਗੰਧਾਰੀ, ਕਲਿਆਨ, ਮਾਰੂ, ਭੈਰੋ, ਅਡਾਨ, ਬਸੰਤ ਅਤੇ ਬਿਲਾਵਲ ਰਾਗਾਂ ਵਿਚ ਬਾਣੀ ਉਪਲਬਧ ਹੈ। ਪਰਜ, ਕਾਫ਼ੀ ਅਤੇ ਅਡਾਨ ਰਾਗਾਂ ਨੂੰ ਛੱਡ ਕੇ ਬਾਕੀ ਦੇ ਰਾਗ ਗੁਰੂ ਗ੍ਰੰਥ ਸਾਹਿਬ ਵਿਚ ਵੀ ਮਿਲਦੇ ਹਨ। ‘ਦਸਮ ਗ੍ਰੰਥ’ ਵਿਚ ਅਨੇਕ ਥਾਵਾਂ ਤੇ ਰਾਗਾਂ ਦੇ ਨਾਵਾਂ ਨੂੰ ਅਤਿਅੰਤ ਖੂਬਸੂਰਤ ਕਾਵਿਮਈ ਅੰਦਾਜ਼ ਵਿਚ ਵਰਤਿਆ ਗਿਆ ਹੈ: -ਲਲਤ ਧਨਾਸਰੀ, ਬਜਾਵਹਿ ਸੰਗਿ ਬਾਂਸੁਰੀ, -ਨਟ ਨਾਇਕ ਸੁੱਧ ਮਲ੍ਹਾਰ ਬਿਲਾਵਲ, ਗਾਰਿਨ ਬੀਚ ਧਮਾਰਨ ਗਾਵੈ। -ਸੋਰਠਿ ਸਾਰੰਗ ਅਉ ਗੂਜਰੀ, ਲਲਤਾ ਅਰੁ ਭੈਰਵ ਦੀਪਕ ਗਾਵੈਂ। ਦਸਮ ਗ੍ਰੰਥ ਵਿਚ ਪ੍ਰਯੁਕਤ ਛੰਦ-ਪਰਕਾਰ: ‘ਦਸਮ ਗ੍ਰੰਥ’ ਵਿਚਲੀ ਬਾਣੀ ਸੈਯਾ, ਦੋਹਰਾ, ਚੌਪਈ, ਕਾਬਿੱਤ, ਸੋਰਠਾ ਅਤੇ ਛੰਦ ਕਾਵਿ-ਰੂਪਾਂ ਵਿਚ ਰਚੀ ਗਈ ਹੈ। ਇਸ ਬਾਣੀ ਵਿਚ ਵਰਤੇ ਗਏ ਛੰਦ ਗੁਰੂ ਗੋਬਿੰਦ ਸਿੰਘ ਦੀ ਸਾਹਿਤਿਕ ਅਤੇ ਸੰਗੀਤਿਕ ਕਲਾਕ੍ਰਿਤੀ ਦਾ ਉੱਚਤਮ ਨਮੂਨਾ ਹਨ। ਛੰਦ ਇਕ ਵਿਸ਼ੇਸ ਕਾਵਿ-ਪਰਕਾਰ ਹੈ ਜਿਸ ਵਿਚ ਸ਼ਬਦਾਂ ਦੇ ਲੈਅ-ਬੱਧ ਪਰਯੋਗ ਰਾਹੀਂ ਕਾਵਿ ਵਿਚ ਇਕ ਅਨੋਖੀ ਗਤੀ ਅਤੇ ਪ੍ਰਵਾਹ ਉਤਪੰਨ ਹੁੰਦਾ ਹੈ। ਸ਼ਬਦਾਂ ਦੇ ਲੈਅਦਾਰ ਪਰਯੋਗ ਨਾਲ ਛੰਦ ਵਿਚ ਸੰਗੀਤਿਕ ਸੰਭਾਵਨਾਵਾਂ ਬਹੁਤ ਵੱਧ ਜਾਂਦੀਆਂ ਹਨ। ਅਜਿਹਾ ਕਾਵਿ ਜਿਸ ਨੂੰ ਸਹਿਜੇ ਹੀ ਗਾਇਆ ਜਾ ਸਕੇ, ਸਾਹਿਤ ਅਤੇ ਸੰਗੀਤ ਦੀ ਪਰਾਕਾਸ਼ਠਾ ਨੂੰ ਅੱਪੜ ਜਾਂਦਾ ਹੈ। ਵਰਨਨਯੋਗ ਹੈ ਕਿ ਦਸਮ ਗ੍ਰੰਥ ਵਿਚਲੀ ਸਾਰੀ ਬਾਣੀ ਰਾਗ-ਬੱਧ ਨਾ ਹੋ ਕੇ ਛੰਦ ਬੱਧ ਵਧੇਰੇ ਹੈ। ‘ਜਾਪੁ ਸਾਹਿਬ’ ਵਿਚ ਕੁੱਲ ਦਸ ਵੱਖ ਵੱਖ ਛੰਦ ਪਰਕਾਰਾ ਦੀ ਵਰਤੋਂ ਕੀਤੀ ਗਈ ਹੈ। ਇਨ੍ਹਾਂ ਛੰਦਾਂ ਦਾ ਸੁਹਜ ਇਨ੍ਹਾਂ ਦੀਆਂ ਮਾਤਰਾਵਾਂ, ਸਮਾਂ-ਚੱਕਰ, ਚਾਲ ਅਤੇ ਵਜ਼ਨ ਤੇ ਨਿਰਭਰ ਹੈ। ਛਪੈ ਛੰਦ: ਭੁਜੰਗ ਪ੍ਰਯਾਤ: ਚਾਚਰੀ: ਚਰਪਟ: ਰੂਆਲ: ਮਧੁਭਾਰ: ਭਗਵਤੀ: ਰਸਾਵਲ: ਹਰਿ ਬੋਲਮਨਾ ਛੰਦ: ਏਕ ਅੱਛਰੀ ਛੰਦ: ਸੰਗੀਤ ਮਧੁਭਾਰ: ਸੰਗੀਤ ਭੁਜੰਗ ਪ੍ਰਯਾਤ: ਸੰਗੀਤ ਛਪੈ ਛੰਦ: ਸੰਗੀਤ ਪਧਿਸ਼ਟਕਾ ਛੰਦ: ਸੰਗੀਤ ਬਹੜਾ ਛੰਦ: ਸੰਗੀਤ ਨਰਾਜ ਛੰਦ: ਸੰਗੀਤ ਪਾਧੜੀ: ਦਸਮ ਗ੍ਰੰਥ ਵਿਚ ਪ੍ਰਯੁਕਤ ਸੰਗੀਤਿਕ ਸ਼ਬਦਾਵਲੀ: ‘ਦਸਮ ਗ੍ਰੰਥ’ ਵਿਚ ਸੰਗੀਤ ਦੇ ਅਨੇਕਾਂ ਪਰਿਭਾਸ਼ਕ ਸ਼ਬਦ ਇਸ ਗੱਲ ਦੇ ਸੂਚਕ ਹਨ ਕਿ ਗੁਰੂ ਗੋਬਿੰਦ ਸਿੰਘ ਨੂੰ ਸੰਗੀਤ ਦਾ ਗਹਿਰਾ ਗਿਆਨ ਸੀ। ਪਰਿਭਾਸ਼ਕ ਸ਼ਬਦਾਂ ਜਿਵੇਂ ਤਾਲ, ਸੁਰ, ਗੰਧ੍ਰਬ, ਕਿੰਨਰ, ਤਾਨ, ਨਾਦ, ਗੀਤ, ਨ੍ਰਿਤ, ਰਾਸ, ਧੁਨੀ, ਕੋਲਾਹਲ, ਤੰਤੀ ਆਦਿ ਦਾ ਪਰਯੋਗ ਕਾਵਿ ਨੂੰ ਸੰਗੀਤਿਕ ਰੰਗਣ ਦਿੰਦਾ ਹੈ। -ਉਦਘਟਤ ਤਾਨ ਤਰੰਗ ਰੰਗ ਅਤਿ ਮਿਲਿ ਸੁੰਦਰ ਗਾਵਤ ਗੀਤ ਸਬੈ, ਬਾਜਤ ਜੰਗ ਮੁਦੰਗ ਆਪਰੰ, ‘ਸ੍ਰੀ ਦਸਮ ਗ੍ਰੰਥ’ ਦੀਆਂ ਬਹੁਤੀਆਂ ਬਾਣੀਆਂ ਵਿਚ ਸੰਗੀਤਮਈ ਦ੍ਰਿਸ਼ਾਂ, ਪ੍ਰਤੀਕਾਂ ਅਤੇ ਬਿੰਬਾਂ ਦੀ ਵਰਤੋਂ ਅਨੇਕ ਸਥਾਨਾਂ ਤੇ ਮਿਲੀ ਹੈ। ‘ਕ੍ਰਿਸ਼ਨਾਵਤਾਰ’ ਵਿਚ ਕਾਨ੍ਹ ਅਤੇ ਗੋਪੀਆਂ ਦੀ ਰਾਸ ਲੀਲ੍ਹਾ ਦਾ ਸੰਗੀਤਮਈ ਵਰਨਨ ਅਦੁੱਤੀ ਹੈ: -ਕਾਨ੍ਹ ਬਜਾਵਤ ਹੈ ਮੁਰਲੀ, ਅਤਿ ਆਨੰਦ ਕੈ ਮਨਿ ਡੇਰਨ ਆਏ। ਦਸਮ ਗ੍ਰੰਥ ਦੀ ਸੰਗੀਤਾਤਮਕਤਾ ਦਾ ਸਿਖਰ ਰਣ-ਭੂਮੀ ਵਿਚਲੇ ਦ੍ਰਿਸ਼ਾਂ ਦਾ ਸੰਗੀਤਿਕ ਬਿੰਬਾਂ ਨਾਲ ਓਤ-ਪੋਤ ਵਰਨਨ ਹੈ। ਜਿਵੇ: ਬਜੰਤ ਤਾਲੇ ਤੰਬੁਰੰ, ਬਿਸੇਖ ਬੀਨ ਬੇਣਯੰ। -ਬਜੈ ਸੰਖ ਭੇਰੀ, ਉਠੈ ਸੰਖ ਨਾਦੰ। ਢੋਲ ਨਗਾਰੇ ਵਾਏ, ਭੇਰੀ ਸੰਖ ਵਜਾਏ। ਪਰਮਾਤਮਾ ਦੀ ਸਰਬੋਤਮ ਸੰਗੀਤਕਾਰ ਵਜੋਂ ਉਪਮਾ: ਭਾਰਤੀ ਅਧਿਆਤਮਿਕ ਪਰੰਪਰਾ ਅਨੁਸਾਰ ਪਰਮਾਤਮਤਾ ਦੇ ਇਕ ਰੂਪ ਨੂੰ ‘ਨਾਦ-ਬ੍ਰਹਮ’ ਦਾ ਨਾਮ ਵੀ ਦਿੱਤਾ ਗਿਆ ਹੈ। ਉਸ ਦੇ ਇਹ ਨਾਦਾਤਮਿਕ ਰੂਪ ਦੀ ਉਪਾਸਨਾ ਕਰਨ ਵਾਲੇ ‘ਨਾਦ-ਯੋਗੀ ਕਹਿਲਾਉਂਦੇ ਹਨ। ਗੁਰੂ ਜੀ ਨੇ ਉਸ ਅਕਾਲ ਪੁਰਖ ਨੂੰ ਮਹਾਂ-ਸੰਗੀਤਕਾਰ ਦਸਦੇ ਹੋਏ ਉਸ ਦੀ ਉਸਤਤਿ ਵਿਚ ਲਿਖਿਆ ਹੈ: ਨਮੋ ਗੀਤ ਗੀਤੇ। ਨਮੋ ਤਾਨ ਤਾਨੇ। ‘ਅਕਾਲ ਉਸਤਤਿ’ ਵਿਚ ਪਰਮਾਤਮਾ ਦੇ ਵੱਖ ਵੱਖ ਸੰਗੀਤਿਕ ਰੂਪਾਂ ਦਾ ਵਰਨਣ ਬੜੀ ਸੰਗੀਤਮਈ ਕਵਿਤਾ ਵਿਚ ਕਰਦੇ ਹਨ: ਕਹੂੰ ਗੀਤ ਕੇ ਗਵੱਯਾ। ਕਹੁੰ ਬੇਨੁ ਕੇ ਬਜੱਯਾ; ਅਤੇ ਗਾਏ ਗਾਏ ਹਟੇ ਗੰਧ੍ਰਬ, ਗਵਾਇ ਕਿੰਨਰ ਗਰਬ। ‘ਬਿਚਿਤ੍ਰ ਨਾਟਕ’ ਵਿਚ ਪ੍ਰਭੂ ਦੀ ਉਪਮਾ ਵਿਚ ਲਿਖਦੇ ਹਨ: ਘੁਰੰ ਘੁੰਘਰੇਯੰ। ਧੁਣੰ ਨੇਵਰਯੰ। ਦਸਮ ਗ੍ਰੰਥ ਵਿਚ ਪ੍ਰਯੁਕਤ ਸਾਜ਼: ਦਸਮ ਗ੍ਰੰਥ ਦੀ ਬਾਣੀ ਵਿਚ ਢੋਲ, ਮਿਰਦੰਗ, ਦੰਗ, ਸੰਖ, ਨਗਾਰੇ, ਭੇਰੀ, ਨਫ਼ੀਰ, ਮੁਰਲੀ, ਡੱਫ਼, ਢੱਡ, ਧੌਂਸੇ, ਰਬਾਬ, ਤੰਬੂਰ, ਘੁੰਘਰੂ, ਮਰਤਾਲ, ਬੀਨ ਆਦਿ ਸਾਜ਼ਾਂ ਦਾ ਵਰਨਨ ਹੈ। ਭਾਰਤੀ ਸੰਗੀਤ ਦੇ ਸਾਜ਼ਾਂ ਨੂੰ ਚਾਰ ਸ਼੍ਰੇਣੀਆਂ ਵਿਚ ਵੰਡਿਆ ਜਾਂਦਾ ਹੈ, ਤੰਤੀ ਸਾਜ਼, ਅਵਨੱਧ ਸਾਜ਼ (ਚਮੜੇ ਮੜ੍ਹੇ ਹੋਏ), ਸੁਸ਼ਿਰ ਸਾਜ਼ (ਹਵਾ ਨਾਲ ਵੱਜਣ ਵਾਲੇ) ਅਤੇ ਘਨ ਸਾਜ਼ (ਧਾਤ ਦੇ ਬਣੇ ਹੋਏ) ਜੋ ਆਪਸੀ ਰਗੜ ਨਾਲ ਧੁਨੀ ਉਤਪੰਨ ਕਰਦੇ ਹਨ। ਦਸਮ ਗ੍ਰੰਥ ਵਿਚ ਵਰਣਿਤ ਸਾਜ਼ ਇਨ੍ਹਾਂ ਸਾਰੀਆਂ ਹੀ ਸ਼੍ਰੇਣੀਆਂ ਦੇ ਹਨ। ਰਬਾਬ ਅਤੇ ਤੰਬੂਰ, ਤੰਤੀ ਸਾਜ਼ ਹਨ। ਢੋਲ, ਮਿਰਦੰਗ, ਨਗਾਰੇ, ਡੱਫ, ਢੱਡ, ਧੌਂਸੇ, ਅਵਨੱਧ ਸਾਜ਼ ਸਨ। ਸੰਖ, ਭੇਰੀ, ਨਫ਼ੀਰ, ਮੁਰਲੀ, ਬੀਨ, ਫੂਕ ਨਾਲ ਵੱਜਣ ਵਾਲੇ ਸਾਜ਼ ਹਨ ਅਤੇ ਘੁੰਘਰੂ ਤੇ ਕਰਤਾਲ ਘਨ ਸਾਜ਼ਾਂ ਦੀ ਸ਼੍ਰੇਣੀ ਵਿਚ ਆਉਂਦੇ ਹਨ। ਦਸਮ ਗ੍ਰੰਥ ਦੀ ਹੇਠਲੀ ਤੁਕ ਵਿਚ ਭਾਰਤੀ ਸੰਗੀਤ-ਸਾਜ਼ਾਂ ਦੇ ਪਰਕਾਰਾਂ ਦੀ ਜਾਣਕਾਰੀ ਬੜੀ ਸਪਸ਼ਟਤਾ ਨਾਲ ਦਿੱਤੀ ਗਈ ਹੈ: ਤੱਤ ਬਿਤ ਘਨ ਸੁਖਰਸ ਸਬ ਬਾਜੈ, ਸਮਕਾਲੀਨ ਗਾਇਨ-ਸ਼ੈਲੀਆਂ ਨੂੰ ਮਾਨਤਾ: ਗੁਰੂ ਗੋਬਿੰਦ ਸਿੰਘ ਨੇ ਆਪਣੀ ਇਕ ਰਚਨਾਉੱਪਰ ‘ਖਿਆਲ’ ਸਿਰਲੇਖ ਦੇ ਕੇ ਉਸ ਸਮੇਂ ਉਭਰ ਰਹੀ ਇਸ ਗਾਇਨ ਸ਼ੈਲੀ ਨੂੰ ਮਾਨਤਾ ਦਿੱਤੀ ਹੈ, ਜਿਸ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਆਪਣੇ ਸਮਕਾਲੀ ਸੰਗੀਤਿਕ ਹਾਲਤਾਂ ਦੀ ਉਨ੍ਹਾਂ ਨੂੰ ਨਿੱਗਰ ਜਾਣ ਕਾਰੀ ਸੀ। ‘ਖਿਆਲ’ ਸਿਰਲੇਖ ਹੇਠ ਦਰਜ ਇਹ ਸ਼ਬਦ ਹੈ: ਖਿਆਲ ਖਾਤਸ਼ਾਹੀ 10॥ ਇਸ ‘ਖਿਆਲ’ ਵਿਚ ਆਪਣੇ ਮਿਤਰ ਪਿਆਰੇ ਤੋਂ ਜੁਦਾ ਹੋਇਆਂ ਕਵੀ ਬਿਰਹਾ ਦੀ ਤੜਪ ਨੂੰ ਕਲਪਨਾ ਦੇ ਵੱਖ-ਵੱਖ ਬਿੰਬਾਂ ਰਾਹੀਂ ਜ਼ਾਹਰ ਕਰਦਾ ਹੈ। ਖਿਆਲ ਗੀਤ ਦੀ ਸੰਖੇਪ ਰਚਨਾ ਵਿਚ ਸਥਾਈ ਅਤੇ ਅੰਤਰਾ ਦੋ ਭਾਗ ਹੁੰਦੇ ਹਨ। ਕਾਵਿ ਬੜਾ ਕਲਾਤਮਕ ਅਤੇ ਕਲਪਨਾ ਭਰਪੂਰ ਹੁੰਦਾ ਹੈ। ਵਿਸ਼ਾ-ਵਸਤੂ ਬਹੁਤਾ ਕਰਕੇ ਸ਼ਿੰਗਾਰ ਰਸ ਨਾਲ ਓਤ-ਪੋਤ ਹੁੰਦਾ ਹੈ। ਇਸ ਪੱਖੋਂ ਗੁਰੂ ਜੀ ਦੇ ਉਪਰੋਕਤ ਖਿਆਲ ਦੀ ਬਣਤਰ ਬੜੀ ਸੁਚੱਜੀ ਹੇ। ਵਰਨਨਯੋਗ ਹੈ ਕਿ ਖਿਆਲ-ਗੀਤਾਂ ਦੇ ਮਹਾਨ ਰਚਨਾਕਾਰ, ਮੁਹੰਮਦ ਸ਼ਾਹ ਰੰਗੀਲੇ (1719-1748 ਈ:) ਦੇ ਦਰਬਾਰੀ ਗਾਇਕ ਸਦਾਰੰਗ ਦੇ ਖਿਆਲ-ਗੀਤਾ ਦੀ ਰਚਨਾ ਗੁਰੂ ਜੀ ਦੇ ਉਪਰੋਕਤ ਦਸਮ ਗ੍ਰੰਥ ਵਿਚਲੀ ‘ਕ੍ਰਿਸ਼ਨਾਵਤਾਰ’ ਬਾਣੀ ਵਿਚ ਦਰਜ (ਬਾਰਾਂ ਮਾਂਹ) ਜਿੱਥੇ ਸਾਹਿਤ ਪੱਖੋਂ ਉਤਕ੍ਰਿਸ਼ਟਤਾ ਦਾ ਨਮੂਨਾ ਹੈ, ਓਥੇ ਸੰਗੀਤਕ ਪੱਖੋਂ ਵੀ ਇਸ ਦੀ ਬਹੁਤ ਮਹੱਤਤਾ ਹੈ। ਸਾਲ ਦੇ ਬਾਰਾਂ ਮਹੀਨਿਆਂ ਦੇ ਮੌਸਮ ਅਤੇ ਮਾਹੌਲ ਦਾ ਅਨੂਪਮ ਵਰਨਨ ਇਨ੍ਹਾਂ ਪਦਾਂ ਵਿਚ ਮਿਲਦਾ ਹੈ। ਰਿਤੂਆਂ ਅਤੇ ਰਾਗਾਂ ਦਾ ਆਪਸ ਵਿਚ ਗਹਿਰਾ ਸੰਬੰਧ ਹੈ। ਵੱਖ ਵੱਖ ਰਿਤੂਆਂ ਵਿਚ ਪ੍ਰਕਿਰਤੀ ਦੇ ਵਿਵਿਧ ਰੂਪਾਂ ਦਾ ਵਰਨਨ ਰਾਗਮਈ ਰਚਨਾਵਾਂ ਵਿਚ ਅਕਸਰ ਮਿਲਦਾ ਹੈ। ਦਸਮ ਗ੍ਰੰਥ ਵਿਚਲੇ ਬਾਰਾਂ ਮਾਹ ਦੇ ਸਵੈਯੇ ਅਨੰਤ ਸੰਗੀਤਿਕ ਸੰਭਾਵਨਾਵਾਂ ਆਪਣੇ ਅੰਦਰ ਸਮੋਈ ਬੈਠੇ ਹਨ: -ਫਾਗੁਨ ਮੈ ਸਖੀ ਡਾਰਿ ਗੁਲਾਲ, ਸਭੈ ਹਰਿ ਸਿਉਂ ਬਨ ਬੀਚ ਰਮੈ। ‘ਕ੍ਰਿਸ਼ਨਾਵਤਾਰ’ ਵਿਚ ਹੀ ਇਕ ਹੋਰ ਸਥਾਨ ਤੇ ‘ਖੇਲਤ ਸਯਾਮ ਧਮਾਰ ਅਨੂਪ’ ਰਾਹੀਂ ਫੱਗਣ ਮਹੀਨੇ ਦੀ ਹੋਰੀ ਦਾ ਵਰਨਨ ਕੀਤਾ ਹੈ। ਫੱਗਣ ਦੀ ਰੁੱਤ ਵਿਚ ਹੋਈ ਖੇਡਣ ਨੂਮ ‘ਖੇਲਤ ਧਮਾਰ’ ਕਹਿਣਾ, ਪਰਸਿੱਧ ਗਾਇਨ ਸ਼ੈਲੀ ਧਮਾਰ ਸੰਬੰਧੀ ਜਾਣਕਾਰੀ ਨੂੰ ਦਰਸਾਉਣ ਅਤੇ ਵਿਸ਼ੈ-ਵਸਤੂ ਦੀ ਕਲਾ ਕੌਸ਼ਲਤਾ ਨੂੰ ਬਿਆਨਣਾ ਹੈ। ‘ਕ੍ਰਿਸ਼ਨਾਵਤਾਰ’ ਵਿਚ ਅੰਕਿਤ ਹੈ: -ਮਾਘ ਬਿਤੀਤ ਭਏ ਰੁਤਿ ਫਾਗੁਨ, ਆਇ ਗਈ ਸਭ ਖੇਲਤ ਹੋਰੀ। ਸ੍ਰੀ ਦਸਮ ਗ੍ਰੰਥ ਵਿਚਲੀ ਬਾਣੀ ਵਿਚਲਾ ਉੱਚ ਸਤਰ ਦਾ ਸਾਹਿਤ, ਸੰਗੀਤ ਵਿਚ ਵਰੋਸਾਇਆ ਅਤੇ ਪਰਣਾਇਆ ਹੋਇਆ ਹੈ। ਉਪਰੋਕਤ ਤੁਕਾਂ ਨੂੰ ਪੜ੍ਹ ਕੇ ਸਹਿਜੇ ਹੀ ਇਹ ਅਨੁਮਾਨ ਲਗਾਇਆ ਜਾ ਸਕਦਾ ਹੈ ਕਿ ਦਸਮ ਗ੍ਰੰਥ ਵਿਚ ਸੰਗੀਤ ਅਤੇ ਸਾਹਿਤ ਦਾ ਕਿੰਨਾ ਅਨਮੋਲ ਖਜ਼ਾਨਾ ਛੁਪਿਆ ਹੋਇਆ ਹੈ। ਇਸ ਨੂੰ ਜਿਵੇਂ ਜਿਵੇਂ ਪੜ੍ਹੀਏ, ਤਿਉਂ ਤਿਉਂ ਹੋਰ ਅਗੇਰੇ ਸੰਗੀਤਿਕ ਗਹਿਰਾਈਆਂ ਦੇ ਨਾਦ ਸਾਗਰ ਵਿਚ ਡੂੰਘੇ ਉਤਰਦੇ ਜਾਈਦਾ ਹੈ। |